ਕਿਤਾਬ ਬਾਰੇ


"ਸ਼ੁਰਕਸ਼ਾ ਕਿਡਨੀ ਦੀ"
ਪੰਜਾਬੀ ਭਾਸ਼ਾ ਪੁਸਤਕ ਹੈ, ਕਿਡਨੀ ਦੇ ਮਰੀਜ਼ਾ ਦੇ ਗਿਆਨ ਤੇ ਜਾਣਕਾਰੀ ਲਈ ਅਤੇ ਕਿਡਨੀ ਦੀ ਸੁੱਰਖਿਆ ਲਈ।

ਕਿਡਨੀ ਦੀ ਬਿਮਾਰੀਆਂ ਤੇਜ਼ੀ ਨਾਲ ਵਧ ਰਹੀਆਂ ਹਨ ਜਦਕਿ ਸਮਾਜ ਵਿਚ ਇਸਦੇ ਬਚਾਉ ਪ੍ਰਤਿ ਜਾਗਰੂਕਤਾ ਦਾ ਗਿਆਨ ਤੇ ਜਾਣਕਾਰੀ ਬਹੁਤ ਘਟ ਉਪਲਬੱਧ ਹੈ। ਇਸ ਬਿਮਾਰੀ ਦੀ ਕ੍ਰੋਨਿਕ ਅਵਸਥਾ ਵਿਚ ਇਸਦੇ ਇਲਾਜ ਦਾ ਖ਼ਰਚ ਬਹੁੱਤ ਜ਼ਿਆਦਾ ਹੁੰਦਾ ਹੈ। ਇਸਲਈ ਪਹਿਲਾਂ ਤੋਂ ਹੀ ਜਾਗਰੂਕ ਹੋ ਕੇ ਸ਼ੁਰੂਆਤੀ ਅਵਸਥਾ ਨੂੰ ਸੱਮਝਣ ਦੀ ਤੇ ਬਚਾਵ ਦੀ ਜ਼ਰੂਰਤ ਹੈ।

"ਸ਼ੁਰਕਸ਼ਾ ਕਿਡਨੀ ਦੀ"ਇਕ ਪੂਰੀ, ਭਰਭੂਰ ਅਤੇ ਕਿਡਨੀ ਨਾਲ ਸੰਬੰਧਤ ਸਾਰੀਆ ਸਮਸਿਆਵਾਂ ਲਈ ਅਮਲ ਵਿਚ ਲਿਆਉਣ ਵਾਲੀ ਗਾਇਡ ਹੈ, ਜੋ ਡਾ. ਐਨ. ਪੀ. ਸਿੰਘ ਅਤੇ ਡਾ. ਸਂਜਯ ਪੰਡਿਆ ਦੁਆਰਾ ਲਿਖੀ ਗਈ ਹੈ।

ਪੁਸਤਕ ਸਮੱਗਰੀ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲਾ ਭਾਗ ਕਿਡਨੀ ਦੀ ਬੁਨਿਆਦੀ ਜਾਣਕਾਰੀ ਤੇ ਕਿਡਨੀ ਦੀਆ ਮੁੱਖ ਬਿਮਾਰੀਆਂ ਤੇ ਨਾਲ-ਨਾਲ ਇਸਦੀ ਰੋਕਥਾਮ ਬਾਰੇ ਦਸਿਆ ਹੈ। ਪਹਿਲਾ ਭਾਗ ਉਹਨਾਂ ਲੋਕਾਂ ਲਈ ਹੈ ਜੋ ਬਿਮਾਰੀ ਦੀ ਸਤ੍ਰੱਕਤਾ ਦੀ ਕੀਮਤ ਸਮੱਝ ਸਕਦੇ ਹਨ।

ਦੂਜਾ ਭਾਗ ਬੁਨਿਆਦੀ ਜਾਣਕਾਰੀ ਤੇ ਕਿਡਨੀ ਦੀ ਬਿਮਾਰੀ ਦੇ ਸ਼ੂਰੁਆਤੀ ਲੱਛਣ, ਨਿਦਾਨ ਅਤੇ ਉਪਚਾਰ ਬਾਰੇ ਹੈ, ਜਿਹੜੇ ਹਰ ਮਰੀਜ਼ ਤੇ ਪਰਿਵਾਰ ਦੇ ਬੰਦਿਆ ਲਈ ਜਾਣਨੇ ਜ਼ਰੂਰੀ ਹਨ।

ਇਹ ਪੁਸਤਕ ਕਿਡਨੀ ਮਰੀਜ਼ਾ ਦੇ ਲੰਬੇ-ਲੰਬੇ ਉਪਚਾਰਾਂ ਤੇ ਅਨੁਭਵਾਂ ਦੇ ਆਧਾਰ ਤੇ ਲੇਖਕਾਂ ਨੇ ਤਿਆਰ ਕੀਤੀ ਹੈ। ਕਿਡਨੀ ਮਰੀਜ਼ ਜਾਂ ਕੋਈ ਵੀ ਵਿਅਕਤੀ ਕਿਡਨੀ ਸੱਮਸਿਆ ਨਾਲ ਜੁੜੇ ਹਰ ਸਵਾਲ ਦਾ ਜਵਾਬ ਇਸ ਤੋਂ ਪ੍ਰਾਪਤ ਕਰ ਸਕਦਾ ਹੈ।

ਕਿਤਾਬ ਵੇਰਵਾ

"ਸ਼ੁਰਕਸ਼ਾ ਕਿਡਨੀ ਦੀ" (ਪੰਜਾਬੀ)
ਪ੍ਰਕਾਸ਼ਿਤ ਤਿੱਥੀ: ਮਾਰਚ 2014 ਫਾਰਮੇਟ ਹੈਂਡਬੁੱਕ
ਐਡੀਸ਼ਨ ਡਿਸਕ੍ਰਿਪਸ਼ਨ :ਪਹਿਲਾ ਮੁੱਲ: ਰੁਪਏ 150/-
ਫਾਰਮੈਟ : ਹੈਂਡਬੁੱਕ, ਪੇਪਰਬੇਕ, 230 ਪੀਪੀ